ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਨ ਹੈ ਤੰਬਾਕੂ ਦੀ ਵਰਤੋਂ - ਡਾ. ਸੁਖਦੀਪ ਸਿੰਘ

in #batala2 years ago

ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਤੇ ਤੰਬਾਕੂ ਦੀ ਵਰਤੋਂ ਨਾਲ ਮਨੁੱਖੀ ਸਿਹਤ ’ਚ ਅਨੇਕਾਂ ਤਰਾਂ ਦੇ ਵਿਗਾੜ ਆ ਜਾਂਦੇ ਹਨ। ਤੰਬਾਕੂ ਦੇ ਮਨੁੱਖੀ ਸਿਹਤ ’ਤੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਗਲੇ ਵਿਚ ਜਲਨ ਅਤੇ ਖੰਘ ਸ਼ੁਰੂ ਹੋ ਜਾਂਦੀ ਹੈ, ਸਾਹ ਵਿਚੋਂ ਬਦਬੂ ਅਤੇ ਕਪੜਿਆਂ ਵਿਚੋਂ ਬਦਬੂ ਆਉਣ ਲੱਗ ਪੈਂਦੀ ਹੈ, ਉਸਦੀ ਚਮੜੀ ਡੱਬ-ਖੜੱਬੀ ਹੋ ਜਾਂਦੀ ਹੈ ਅਤੇ ਦੰਦਾਂ ਦਾ ਰੰਗ ਖ਼ਰਾਬ ਹੋ ਜਾਂਦਾ ਹੈ। ਤੰਬਾਕੂ ਦੀ ਵਰਤੋਂ ਨਾਲ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਨਾਂ ‘ਚ ਦਿਲ ਦੀ ਬਿਮਾਰੀ, ਸੋਜ਼ਸ਼, ਨਮੂਨੀਆ, ਸਟਰੋਕ ਤੋਂ ਇਲਾਵਾ ਟੀ.ਬੀ, ਮੂੰਹ ਦਾ ਕੈਂਸਰ, ਫੇਫੜੇ, ਗਲੇ, ਪੇਟ, ਅਤੇ ਬਲੈਡਰ ਦਾ ਕੈਂਸਰ ਹੋ ਸਕਦਾ ਹੈ। ਡਾ. ਸੁਖਦੀਪ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਿਗਰਟ ਨਹੀਂ ਵੀ ਪੀਂਦਾ ਪਰ ਉਹ ਸਿਗਰਟ ਪੀਣ ਵਾਲਿਆਂ ਦੇ ਸੰਪਰਕ ਵਿਚ ਰਹਿੰਦਾ ਹੈ ਤਾਂ ਇਸ ਨੂੰ ਪੈਸਿਵ ਸਮੋਕਿੰਗ ਕਹਿੰਦੇ ਹਨ।ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਇਲਾਜ ਦੇ ਨਾਲ ਤੰਬਾਕੂ ਦੇ ਸੇਵਨ ਨੂੰ ਛੱਡਿਆ ਜਾ ਸਕਦਾ ਹੈ। ਇਸ ਲਈ ਮਰੀਜ ਨਸ਼ਾ ਮੁਕਤੀ ਕੇਂਦਰ ’ਚ ਪਹੁੰਚ ਕਰ ਸਕਦੇ ਹਨ। ਨਿਕੋਟੀਨ ਬਹੁਤ ਜ਼ਿਆਦਾ ਤਾਕਤਵਰ ਅਮਲ ਡਰੱਗ ਹੈ, ਪਰ ਸਹੀ ਪਹੁੰਚ ਰਾਹੀਂ ਕੋਈ ਵੀ ਵਿਅਕਤੀ ਇਸ ਨੂੰ ਛੱਡ ਸਕਦਾ ਹੈ। ਇਸ ਆਦਤ ਨੂੰ ਛੱਡਣ ਲਈ ਬਹੁਤ ਜ਼ਿਆਦਾ ਧੀਰਜ ਅਤੇ ਆਤਮਕ ਸ਼ਕਤੀ ਦੀ ਲੋੜ ਹੁੰਦੀ ਹੈ। ਦਿ੍ਰੜ ਨਿਸ਼ਚੇ ਅਤੇ ਸਹੀ ਇਲਾਜ ਨਾਲ ਤੰਬਾਕੂ ਸੇਵਨ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।05May01.jpg