ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ ਦੇ ਕੰਮ ਦੀ ਸ਼ੁਰੂਆਤ ਕੀਤੀ

in #batala2 years ago

ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਅੱਜ ਬਟਾਲਾ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ ਮੱਦੋਆਣਾ ਰੋਡ, ਰੌਸ਼ਨ ਵਿਹਾਰ ਕਲੋਨੀ ਦੀ ਸੜਕ, ਬੈਂਕ ਕਲੋਨੀ ਅਤੇ ਰਵੀਦਾਸ ਮੰਦਰ ਵਾਲੀ ਗਲੀ ਭੰਡਾਰੀ ਮੁਹੱਲਾ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ। ਇਨ੍ਹਾਂ ਸੜਕਾਂ ਦੇ ਨਿਰਮਾਣ ਉੱਪਰ ਕਰੀਬ 2 ਕਰੋੜ ਰੁਪਏ ਖਰਚਾ ਆਵੇਗਾ। ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪੰਜਾਬ ਸਰਕਾਰ ਦੇ ਯਤਨਾ ਸਦਕਾ ਬਟਾਲਾ ਸ਼ਹਿਰ ਸੂਬੇ ਦੇ ਵਿਕਸਤ ਸ਼ਹਿਰਾਂ ਵਿਚੋਂ ਇੱਕ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦਾ ਪ੍ਰੋਜੈਕਟ ਵੀ ਜਲਦੀ ਹੀ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਰਹਿੰਦੀਆਂ ਸੜਕਾਂ ਵੀ ਬਣਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੱਦੋਆਣਾ ਰੋਡ, ਰੌਸ਼ਨ ਵਿਹਾਰ ਕਲੋਨੀ ਦੀ ਸੜਕ, ਬੈਂਕ ਕਲੋਨੀ ਅਤੇ ਰਵੀਦਾਸ ਮੰਦਰ ਵਾਲੀ ਗਲੀ ਭੰਡਾਰੀ ਮੁਹੱਲਾ ਦੀਆਂ ਸੜਕਾਂ ਬੜੇ ਚਿਰ ਤੋਂ ਬਣਨ ਵਾਲੀਆਂ ਸਨ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦ ਇਹ ਸੜਕਾਂ ਬਣ ਕੇ ਮੁਕੰਮਲ ਹੋ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਯਸਪਾਲ ਚੌਹਾਨ, ਭਾਰਤ ਭੂਸ਼ਨ ਅਗਵਾਲ, ਵੀ.ਐੱਮ. ਗੋਇਲ, ਐਡਵੋਕੇਟ ਭਰਤ ਅਗਰਵਾਲ, ਗੁਰਪ੍ਰੀਤ ਸਿੰਘ ਗਿੱਲ, ਕਾਕੇ ਸ਼ਾਹ ਤੋਂ ਇਲਾਵਾ ਹੋਰ ਮੋਹਤਬਰ ਵੀ ਹਾਜ਼ਰ ਸਨ।08May02.jpg