ਭਾਰੀ ਮੀਂਹ ਤੋਂ ਬਾਅਦ ਹੁਣ ਕੜਾਕੇ ਦੀ ਠੰਢ ਲਈ ਹੋ ਜਾਓ ਤਿਆਰ, ਪਹਾੜਾਂ 'ਤੇ ਬਰਫਬਾਰੀ ਸ਼ੁਰੂ

in #delhi2 years ago

ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਚੰਗੀ ਬਾਰਿਸ਼ ਤੋਂ ਬਾਅਦ ਮੌਨਸੂਨ ਜਲਦ ਹੀ ਅਲਵਿਦਾ ਕਹਿ ਰਿਹਾ ਹੈ ਅਤੇ ਠੰਢ ਦਾ ਮੌਸਮ ਵੀ ਜਲਦ ਹੀ ਦਸਤਕ ਦੇਣ ਵਾਲਾ ਹੈ। ਦੇਸ਼ ਵਿੱਚ ਇਸ ਸਾਲ ਕੜਾਕੇ ਦੀ ਠੰਢ ਦੇ ਸੰਕੇਤ ਪਹਿਲਾਂ ਹੀ ਦਿਸਣ ਲੱਗ ਪਏ ਹਨ। ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਦੀਆਂ ਚੋਟੀਆਂ ਦੇ ਨਾਲ-ਨਾਲ ਕੇਦਾਰਨਾਥ ਵਿੱਚ ਵੀ ਪਹਿਲੀ ਵਾਰ ਬਰਫ਼ਬਾਰੀ ਹੋਈ ਹੈ। ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਪਿਛਲੇ 3 ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ ਅਤੇ ਪਾਰਾ ਡਿੱਗਣ ਕਾਰਨ ਬਦਰੀਨਾਥ, ਹੇਮਕੁੰਟ ਸਾਹਿਬ ਵਿੱਚ ਠੰਢ ਪੈ ਰਹੀ ਹੈ।