ਵਿਆਹ ਵਾਲੇ ਦਿਨ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ, ਵਾਪਸ ਪਰਤੀ ਬਾਰਾਤ

in #punjab2 years ago

ਸਕਾਟਲੈਂਡ ਦੇ ਸਟਰਲਿੰਗਸ਼ਾਇਰ ਇੱਕ ਕੁੜੀ ਨਾਲ ਜੋ ਹੋਇਆ ਉਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਲਾੜੀ ਪਹਿਲਾਂ ਹੀ ਗਰਭਵਤੀ ਸੀ ਅਤੇ ਡਿਲੀਵਰੀ ਡੇਟ 1 ਮਹੀਨੇ ਬਾਅਦ ਸੀ। ਪਰ ਔਰਤ ਨੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ।
ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸਕਾਟਲੈਂਡ ਵਿੱਚ ਇੱਕ ਕੁੜੀ ਨਾਲ ਜੋ ਹੋਇਆ ਉਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਲਾੜੀ ਪਹਿਲਾਂ ਹੀ ਗਰਭਵਤੀ ਸੀ ਅਤੇ ਡਿਲੀਵਰੀ ਡੇਟ 1 ਮਹੀਨੇ ਬਾਅਦ ਸੀ। ਪਰ ਔਰਤ ਨੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਸਕਾਟਲੈਂਡ ਦੇ ਸਟਰਲਿੰਗਸ਼ਾਇਰ ਦਾ ਹੈ। ਉੱਥੇ ਰੇਬੇਕਾ ਮੈਕਮਿਲਨ ਅਤੇ ਨਿਕ ਚੀਥਮ ਦਾ ਵਿਆਹ ਹੋਣ ਵਾਲਾ ਸੀ। ਉਨ੍ਹਾਂ ਆਪਣੇ ਵਿਆਹ ਲਈ ਇੱਕ ਵੱਡਾ ਮੈਰਿਜ ਲਾਅਨ ਵੀ ਬੁੱਕ ਕਰਵਾਇਆ ਸੀ, ਜਿਸ ਵਿੱਚ 200 ਮਹਿਮਾਨਾਂ ਲਈ ਪ੍ਰਬੰਧ ਕੀਤਾ ਗਿਆ ਸੀ। ਵਿਆਹ ਵਾਲੇ ਦਿਨ ਲਾੜਾ-ਲਾੜੀ ਤਿਆਰ ਹੋਣ ਲਈ ਚਲੇ ਗਏ ਅਤੇ ਲਾਅਨ ਵਿਚ ਮਹਿਮਾਨਾਂ ਵੀ ਆਉਣੇ ਸ਼ੁਰੂ ਹੋ ਗਏ।

ਇਸ ਦੌਰਾਨ ਲਾੜੇ ਨੂੰ ਖ਼ਬਰ ਮਿਲੀ ਕਿ ਉਸ ਦੀ ਹੋਣ ਵਾਲੀ ਲਾੜੀ ਯਾਨੀ ਰੇਬੇਕਾ ਨੂੰ ਜਣੇਪੇ ਦਾ ਦਰਦ ਹੋ ਰਿਹਾ ਹੈ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਜਦੋਂ ਮਹਿਮਾਨ ਵਿਆਹ ਵਾਲੀ ਥਾਂ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਲਾੜੀ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਵਿਆਹ ਨਹੀਂ ਹੋਵੇਗਾ। ਇਸ ਤੋਂ ਬਾਅਦ ਸਾਰੇ ਮਹਿਮਾਨ ਵਾਪਸ ਆ ਗਏ।

ਰੇਬੇਕਾ ਨੇ ਕਿਹਾ ਕਿ ਉਸ ਦਾ ਸੁਪਨਾ ਸੀ ਕਿ ਵਿਆਹ ਯਾਦਗਾਰ ਹੋਵੇਗਾ ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸੇ ਦਿਨ ਉਸ ਦੇ ਬੱਚੇ ਦਾ ਜਨਮ ਹੋਵੇਗਾ। ਪ੍ਰੈਗਨੈਂਸੀ ਦੀ ਕਹਾਣੀ ਦੱਸਦੇ ਹੋਏ ਉਸ ਨੇ ਦੱਸਿਆ ਕਿ ਉਸ ਦੀ ਪਿਛਲੇ ਸਾਲ ਜੁਲਾਈ 'ਚ ਮੰਗਣੀ ਹੋਈ ਸੀ। ਇਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਡਾਕਟਰ ਮੁਤਾਬਕ ਉਸ ਦੇ ਬੱਚੇ ਦਾ ਜਨਮ 21 ਜੂਨ ਨੂੰ ਹੋਣਾ ਸੀ, ਜਿਸ ਕਾਰਨ ਉਸ ਨੇ ਇਕ ਮਹੀਨਾ ਪਹਿਲਾਂ ਯਾਨੀ 21 ਮਈ ਨੂੰ ਵਿਆਹ ਦੀ ਯੋਜਨਾ ਬਣਾਈ ਸੀ। ਉਹ 5 ਸਾਲਾਂ ਤੋਂ ਡੇਟ ਕਰ ਰਹੇ ਸਨ, ਇਸ ਲਈ ਉਹ ਵਿਆਹ ਤੋਂ ਬਹੁਤ ਖੁਸ਼ ਸਨ ਪਰ ਪ੍ਰੋਗਰਾਮ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਲੇਬਰਪੇਨ ਸ਼ੁਰੂ ਹੋਈ ਅਤੇ ਬੇਟੇ ਨੂੰ ਜਨਮ ਦਿੱਤਾ। ਇਹ ਵਿਆਹ ਰੱਦ ਕਰਨਾ ਪਿਆ ਅਤੇ ਉਸ ਨੂੰ 12 ਲੱਖ ਦਾ ਨੁਕਸਾਨ ਹੋਇਆDFDFEEFEFEFE1-16530429113x2.jpg