ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ

in #punjab2 years ago

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਪੁਲਸ ਦੇ ਆਰਗੇਨਾਈਜ਼ਡ ਕ੍ਰਾਈਮ ਖ਼ਿਲਾਫ ਚੱਲੀ ਮੁਹਿੰਮ ਕਾਰਨ 5 ਸਾਲਾਂ ਦੌਰਾਨ 2 ਹਜ਼ਾਰ ਤੋਂ ਜ਼ਿਆਦਾ ਅਜਿਹੇ ਅਪਰਾਧੀਆਂ ਨੂੰ ਦਬੋਚਿਆ ਗਿਆ, ਜਿਨ੍ਹਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਸੰਗਠਿਤ ਅਪਰਾਧ ਗਿਰੋਹਾਂ ਨਾਲ ਸਬੰਧ ਸੀ। 2017 ਵਿਚ ਪੰਜਾਬ ਪੁਲਸ ਵਲੋਂ ਬਣਾਈਆਂ ਗਈਆਂ ਗੈਂਗਸਟਰਾਂ ਦੀਆਂ ਕੈਟੇਗਰੀਆਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ 2017 ਤੋਂ 2022 ਵਿਚਕਾਰ 12 ਏ ਕੈਟੇਗਰੀ ਦੇ, 27 ਬੀ ਕੈਟੇਗਰੀ ਦੇ ਅਤੇ 197 ਸੀ-ਕੈਟੇਗਰੀ ਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ 6 ਏ ਕੈਟੇਗਰੀ ਦੇ ਗੈਂਗਸਟਰ ਅਤੇ 1 ਬੀ-ਕੈਟੇਗਿਰੀ ਅਤੇ 4 ਸੀ-ਕੈਟੇਗਰੀ ਦੇ ਗੈਂਗਸਟਰਾਂ ਨੂੰ ਪੁਲਸ ਨਾਲ ਹੋਏ ਐਨਕਾਊਂਟਰਾਂ ਵਿਚ ਜਾਨ ਗੁਆਉਣੀ ਪਈ। ਆਈ. ਪੀ. ਐੱਸ. ਗੁਰਮੀਤ ਸਿੰਘ ਅਤੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਦੀ ਟੀਮ 46 ਏ ਅਤੇ ਬੀ-ਕੈਟੇਗਰੀ ਦੇ ਗੈਂਗਸਟਰ ਮਾਰ ਚੁੱਕੀ ਹੈ। ਸੰਗਠਿਤ ਅਪਰਾਧ ਖ਼ਿਲਾਫ ਲੰਬੀ ਚੱਲੀ ਮੁਹਿੰਮ ਦੌਰਾਨ ਪੰਜਾਬ ਪੁਲਸ ਵਲੋਂ ਲਗਭਗ ਸਾਰੇ ਵੱਡੇ ਗੈਂਗਸਟਰਾਂ ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਗਿਆ ਜਾਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਕਈ ਅਜਿਹੇ ਵੀ ਸਨ, ਜੋ ਪੁਲਸ ਦੇ ਸਾਰੇ ਪ੍ਰਬੰਧਾਂ ਨੂੰ ਟਿੱਚ ਦੱਸਦੇ ਹੋਏ ਵਿਦੇਸ਼ਾਂ ਤਕ ਪਹੁੰਚਣ ਵਿਚ ਕਾਮਯਾਬ ਰਹੇ ਅਤੇ ਹੁਣ ਫਿਰ ਪੰਜਾਬ ਪੁਲਸ ਲਈ ਸਿਰਦਰਦੀ ਬਣੇ ਹੋਏ ਹਨ।IMG_20220604_120032.jpg