ਨਵਜੋਤ ਸਿੱਧੂ ਦੇ ਦੰਦਾਂ ਵਿਚ ਤਕਲੀਫ ਚੱਲਦੇ ਇਲਾਕੇ ਦ ਪ੍ਰਾਈਵੇਟ ਡਾਕਟਰ ਕੋਲ ਲਿਜਾਇਆ ਗਿਆ

in #health2 years ago

1659443319651.jpgਰੋਡਰੇਜ਼ ਮਾਮਲੇ ਵਿਚ ਸਜ਼ਾ ਹੋਣ ਤੋਂ ਬਾਅਦ ਪਟਿਆਲਾ ਜੇਲ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸਿਹਤ ਇਕ ਵਾਰ ਫਿਰ ਖਰਾਬ ਹੋ ਗਈ ਹੈ। ਇਸ ਵਾਰ ਨਵਜੋਤ ਸਿੱਧੂ ਦੇ ਦੰਦਾਂ ਵਿਚ ਤਕਲੀਫ ਹੋਣ ਦੇ ਚੱਲਦੇ ਉਨ੍ਹਾਂ ਨੂੰ ਸ਼ਹਿਰ ਦੇ ਰਾਘੋਮਾਜਰਾ ਇਲਾਕੇ ਦੇ ਨੇੜੇ ਇਕ ਪ੍ਰਾਈਵੇਟ ਡਾਕਟਰ ਕੋਲ ਜਾਂਚ ਲਈ ਲਿਜਾਇਆ ਗਿਆ। ਸਵੇਰੇ ਲਗਭਗ ਸਾਢੇ 10 ਵਜੇ ਸਿੱਧੂ ਸਖ਼ਤ ਸੁਰੱਖਿਆ ਹੇਠ ਡਾਕਟਰ ਕੋਲ ਪਹੁੰਚੇ। ਲਗਭਗ ਇਕ ਘੰਟਾ ਚੱਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ ਲਿਜਾਇਆ ਗਿਆ।ਸਿੱਧੂ ਦੇ ਵਕੀਲ ਐੱਚ. ਪੀ. ਐੱਸ. ਵਰਮਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਦੰਦਾਂ ਨਾਲ ਖਾਣ-ਪੀਣ ਵਿਚ ਤਕਲੀਫ ਹੈ। ਇਸ ਸੰਬੰਧੀ ਉਨ੍ਹਾਂ ਦਾ ਪਹਿਲਾਂ ਹੀ ਉਕਤ ਦੰਦਾਂ ਦੇ ਪ੍ਰਾਈਵੇਟ ਡਾਕਟਰ ਕੋਲ ਇਲਾਜ ਚੱਲ ਰਿਹਾ ਹੈ।