ਅੱਤਵਾਦੀਆਂ ਤੇ ਫੋਰਸਾਂ ਵਿਚਾਲੇ 30 ਘੰਟੇ ਚੱਲੀ ਮੁਠਭੇੜ ਬਾਅਦ ਸੁਰੱਖਿਅਤ ਬਚਾ ਲਿਆ100 ਤੋਂ ਜ਼ਿਆਦਾ ਲੋਕਾਂ ਨੂੰ ।

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਹੋਟਲ ਹਯਾਤ ਵਿਚ ਬੰਧਕ ਬਣਾਏ ਗਏ 100 ਤੋਂ ਜ਼ਿਆਦਾ ਲੋਕਾਂ ਨੂੰ ਇਸਲਾਮੀ ਅੱਤਵਾਦੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਕਰੀਬ 30 ਘੰਟੇ ਚੱਲੀ ਮੁਠਭੇੜ ਤੋਂ ਬਾਅਦ ਸੁਰੱਖਿਅਤ ਬਚਾ ਲਿਆ ਗਿਆ।
ਸੋਮਾਲੀਆ ਦੇ ਸਿਹਤ ਮੰਤਰੀ ਅਲੀ ਹਾਜੀ ਅਦਨ ਨੇ ਦੱਸਿਆ ਕਿ ਹਮਲੇ ਵਿਚ 21 ਲੋਕਾਂ ਦੀ ਮੌਤ ਅਤੇ 117 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ।ਪੁਲਿਸ ਕਮਿਸ਼ਨਰ ਆਬਦੀ ਹਸਨ ਮੁਹੰਮਦ ਹਿਜਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਬੱਚਿਆਂ ਅਤੇ ਮਹਿਲਾਵਾਂ ਸਣੇ 106 ਲੋਕਾਂ ਨੂੰ ਬਗੈਰ ਕਿਸੇ ਨੁਕਸਾਨ ਦੇ ਬਚਾਇਆ ਹੈ। ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਅਲ ਸ਼ਬਾਬ ਦੇ ਬੁਲਾਰੇ ਅਬਦਿਆਜੀਜ ਅਬੂ ਮੁਸਾਬ ਨੇ ਸ਼ਨਿੱਚਰਵਾਰ ਨੂੰ ਅੰਡਾਲੂਸ ਰੇਡੀਓ ਨੂੰ ਦੱਸਿਆ ਕਿ ਹਮਲਾ ਉਸ ਦੇ ਲੜਾਕਿਆਂ ਨੇ ਕੀਤਾ ਹੈ। ਇਹ ਅਮਰੀਕੀ ਅਤੇ ਸੋਮਾਲੀਆਈ ਸੁਰੱਖਿਆ ਫੋਰਸਾਂ ਵਲੋਂ ਉਨ੍ਹਾਂ 'ਤੇ ਕੀਤੇ ਗਏ ਹਮਲਿਆਂ ਦਾ ਬਦਲਾ ਹੈ।
ਚਸ਼ਮਦੀਦਾਂ ਮੁਤਾਬਕ ਸ਼ੁੱਕਰਵਾਰ ਸ਼ਾਮ ਹੋਟਲ ਦੇ ਬਾਹਰ ਧਮਾਕੇ ਨਾਲ ਹਮਲੇ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਈ ਅੱਤਵਾਦੀ ਹੋਟਲ ਵਿਚ ਦਾਖ਼ਲ ਹੋਏ। ਉਥੇ ਉਨ੍ਹਾਂ ਨੇ ਪਹਿਲਾਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਇਸ ਤੋਂ ਬਾਅਦ ਸੈਂਕੜੇ ਲੋਕਾਂ ਨੂੰ ਬੰਧਕ ਬਣਾ ਲਿਆ।
ਅੱਤਵਾਦੀਆਂ ਨਾਲ ਮੁਕਾਬਲੇ ਵਾਲੇ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਹਮਲਾਵਰ ਸੀ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸਭ ਤੋਂ ਜ਼ਿਆਦਾ ਜੱਦੋ ਜਹਿਦ ਅੱਤਵਾਦੀਆਂ ਵਲੋਂ ਹੋਟਲ ਵਿਚ ਜਗ੍ਹਾ ਜਗ੍ਹਾ ਲਾਏ ਗਏ ਵਿਸਫੋਟਕਾਂ ਨੂੰ ਹਟਾਉਣ ਵਿਚ ਕਰਨੀ ਪਈ।n4156259301661157819254a7fcaef331f8af62caeadb0c8075da5ff166fef99e66d0a4c9c3db663dc21d09.jpg