TV ਅਦਾਕਾਰਾ ਨੂੰ ਮਾਰਨ ਵਾਲੇ ਦੋਵੇਂ ਅੱਤਵਾਦੀ ਮੁਕਾਬਲੇ 'ਚ ਢੇਰ, ਪੁਲਿਸ ਨੇ ਕੀਤੀ ਪੁਸ਼ਟੀ

in #police2 years ago

Tv Actress amreen bhat-ਪੁਲਵਾਮਾ ਦੇ ਅਵੰਤੀਪੋਰਾ 'ਚ ਵੀਰਵਾਰ ਦੇਰ ਰਾਤ ਸੁਰੱਖਿਆ ਬਲਾਂ ਦਾ ਕੁਝ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ 'ਚ 2 ਅੱਤਵਾਦੀ ਮਾਰੇ ਗਏ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਇਹ ਦੋਵੇਂ ਉਹੀ ਅੱਤਵਾਦੀ ਹਨ ਜਿਨ੍ਹਾਂ ਨੇ ਅਮਰੀਨ ਭੱਟ ਨੂੰ ਮਾਰਿਆ ਸੀ। ਕਸ਼ਮੀਰ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਨ ਨੇ ਦੱਸਿਆ ਕਿ ਮਾਰੇ ਗਏ ਦੋ ਅੱਤਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਭੱਟ ਅਤੇ ਫਰਹਾਨ ਹਬੀਬ ਵਜੋਂ ਹੋਈ ਹੈ।
1653616838_Awantipora-Encounter-Amreen-Bhatt-16536168393x2.jpgਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਿਸ ਨੇ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਤਲ ਮਾਮਲੇ ਨੂੰ 24 ਘੰਟਿਆਂ 'ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਕਸ਼ਮੀਰ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਦੇ ਹਵਾਲੇ ਨਾਲ ਕਿਹਾ ਕਿ ਟੀਵੀ ਕਲਾਕਾਰ ਅਮਰੀਨ ਭੱਟ ਦੀ ਘਿਨਾਉਣੀ ਹੱਤਿਆ ਵਿੱਚ ਸ਼ਾਮਲ ਅੱਤਵਾਦੀ ਮੁਕਾਬਲੇ ਵਿੱਚ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਕਸ਼ਮੀਰ ਘਾਟੀ 'ਚ ਪਿਛਲੇ ਤਿੰਨ ਦਿਨਾਂ 'ਚ ਜੈਸ਼-ਏ-ਮੁਹੰਮਦ ਦੇ 3 ਅਤੇ ਲਸ਼ਕਰ-ਏ-ਤੋਇਬਾ ਦੇ 8 ਸਮੇਤ ਕੁੱਲ 11 ਅੱਤਵਾਦੀ ਮਾਰੇ ਗਏ ਹਨ।
ਪੁਲਵਾਮਾ ਦੇ ਅਵੰਤੀਪੋਰਾ 'ਚ ਵੀਰਵਾਰ ਦੇਰ ਰਾਤ ਸੁਰੱਖਿਆ ਬਲਾਂ ਦਾ ਕੁਝ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ 'ਚ 2 ਅੱਤਵਾਦੀ ਮਾਰੇ ਗਏ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਇਹ ਦੋਵੇਂ ਉਹੀ ਅੱਤਵਾਦੀ ਹਨ, ਜਿਨ੍ਹਾਂ ਨੇ ਅਮਰੀਨ ਭੱਟ ਨੂੰ ਮਾਰਿਆ ਸੀ। ਕਸ਼ਮੀਰ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਨ ਨੇ ਦੱਸਿਆ ਕਿ ਮਾਰੇ ਗਏ ਦੋ ਅੱਤਵਾਦੀਆਂ ਦੀ ਪਛਾਣ ਸ਼ਾਹਿਦ ਮੁਸ਼ਤਾਕ ਭੱਟ ਅਤੇ ਫਰਹਾਨ ਹਬੀਬ ਵਜੋਂ ਹੋਈ ਹੈ। ਉਸ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਤੀਫ ਦੇ ਨਿਰਦੇਸ਼ਾਂ 'ਤੇ ਟੀਵੀ ਅਦਾਕਾਰਾ ਅਮਰੀਨ ਭੱਟ ਵਿਰੁੱਧ ਅਪਰਾਧ ਨੂੰ ਅੰਜਾਮ ਦਿੱਤਾ ਸੀ। ਦੋਵੇਂ ਹਾਲ ਹੀ 'ਚ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਏ ਸਨ
ਪੁਲਿਸ ਮੁਤਾਬਕ ਮਾਰੇ ਗਏ ਅੱਤਵਾਦੀਆਂ ਕੋਲੋਂ 1 ਏਕੇ-56 ਰਾਈਫਲ, 4 ਮੈਗਜ਼ੀਨ ਅਤੇ ਇਕ ਪਿਸਤੌਲ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਸ਼੍ਰੀਨਗਰ ਦੇ ਸੌਰਾ ਇਲਾਕੇ 'ਚ ਹੋਏ ਮੁਕਾਬਲੇ 'ਚ ਮਾਰੇ ਗਏ ਲਸ਼ਕਰ ਦੇ ਦੋ ਅੱਤਵਾਦੀਆਂ ਦੀ ਪਛਾਣ ਸ਼ਾਕਿਰ ਅਹਿਮਦ ਵਾਜ਼ਾ ਅਤੇ ਆਫਰੀਨ ਆਫਤਾਬ ਮਲਿਕ ਦੇ ਰੂਪ 'ਚ ਹੋਈ ਹੈ। ਇਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਭੜਕਾਊ ਸਮੱਗਰੀ ਬਰਾਮਦ ਕੀਤੀ ਗਈ ਹੈ। ਅੱਤਵਾਦੀਆਂ ਦਾ ਨਿਸ਼ਾਨਾ ਬਣੀ ਅਮਰੀਨ ਭੱਟ ਟੀਵੀ ਅਦਾਕਾਰਾ ਹੋਣ ਦੇ ਨਾਲ-ਨਾਲ ਸੋਸ਼ਲ ਮੀਡੀਆ ਸਟਾਰ ਵੀ ਸੀ। ਦੇਸ਼ 'ਚ ਟਿਕਟੋਕ 'ਤੇ ਪਾਬੰਦੀ ਤੋਂ ਪਹਿਲਾਂ ਉਹ ਇਸ ਪਲੇਟਫਾਰਮ 'ਤੇ ਆਪਣੇ ਵੀਡੀਓਜ਼ ਲਈ ਕਾਫੀ ਮਸ਼ਹੂਰ ਸੀ। ਬੁੱਧਵਾਰ ਨੂੰ ਬੜਗਾਂਵ ਦੇ ਚਦੂਰਾ 'ਚ ਅੱਤਵਾਦੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।